Latest News20/05/2012
 ਪੰਜਾਬ ਤੋਂ ਕਣਕ ਬਰਾਮਦ
ਕਰਨ ਦੀ ਤਿਆਰੀ
ਚੰਡੀਗੜ੍ਹ, 20 ਮਈ - ਇਕ ਉੱਚ ਪੱਧਰੀ ਕਮੇਟੀ ਵੱਲੋਂ ਕਣਕ ਦੀ ਬਰਾਮਦ ਦੀ ਸਿਫ਼ਾਰਸ਼ ਕਰਨ ਤੋਂ ਬਾਅਦ ਕੇਂਦਰੀ ਖੁਰਾਕ ਮੰਤਰਾਲੇ ਨੇ ਪੰਜਾਬ ਤੋਂ ਕਣਕ ਦੇ ਨਮੂਨੇ ਮੰਗਵਾਏ ਹਨ।ਐਫ.ਸੀ.ਆਈ. ਦੇ ਇਕ ਸੀਨੀਅਰ ਅਫ਼ਸਰ ਨੇ ਅੱਜ ਪੀ.ਟੀ.ਆਈ. ਨੂੰ ਦੱਸਿਆ, ‘‘ਕੇਂਦਰੀ ਖੁਰਾਕ ਮੰਤਰਾਲੇ ਨੇ ਸਾਨੂੰ ਪੰਜਾਬ ਤੋਂ ਕਣਕ ਦੇ ਨਮੂਨੇ ਭੇਜਣ ਲਈ ਕਿਹਾ ਹੈ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਬਰਾਮਦ ਕੀਤੀ ਜਾਣ ਵਾਲੀ ਕਣਕ ‘ਕਰਨਾਲ ਕੁੰਗੀ’ ਰੋਗ ਦੇ ਹਮਲੇ ਤੋਂ ਮੁਕਤ ਹ [ ... ]
|
Latest News20/05/2012
 ਛੇੜਛਾੜ ਕਰਨ ਵਾਲਾ ਲਿਊਕ
ਜ਼ਮਾਨਤ ’ਤੇ ਰਿਹਾਅ
ਨਵੀਂ ਦਿੱਲੀ, 20 ਮਈ - ਆਸਟਰੇਲਿਆਈ ਮੂਲ ਦੇ ਆਈ.ਪੀ.ਐਲ. ਖਿਡਾਰੀ ਲਿਊਕ ਪੋਮਰਜ਼ਬਾਕ ਨੂੰ ਅੱਜ ਦਿੱਲੀ ਦੀ ਇੱਕ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਉਂਜ ਅਦਾਲਤ ਨੇ 27 ਸਾਲਾ ਬੱਲੇਬਾਜ਼ ਜੋ ਰਾਇਲ ਚੈਲੇਜਰਜ਼ ਬੰਗਲੌਰ ਦੀ ਟੀਮ ਲਈ ਖੇਡਦੇ ਨੂੰ ਕਿਹਾ ਕਿ ਉਹ ਸ਼ਿਕਾਇਤਕਰਤਾ ਲੜਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੇ।ਪੁਲੀਸ ਵੱਲੋਂ ਮੁਹੱਈਆ ਕਰਵਾਈ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਮੈਟਰੋਪੋਲੀਟਨ ਮੈਜਿਸਟਰੇਟ ਨਵਿਤਾ ਕੁਮਾਰੀ ਬਾਗਾ ਨੇ ਲਿਊ [ ... ]
|
Latest News20/05/2012
 ਟੂਰਿਸਟ ਬੱਸ ਫ਼ੌਜੀ ਟੈਂਕ ’ਚ
ਟਕਰਾਈ 2 ਮੌਤਾਂ, 46 ਜ਼ਖ਼ਮੀ
ਦਸੂਹਾ, 20 ਮਈ - ਦਸੂਹਾ-ਹੁਸ਼ਿਆਰਪੁਰ ਸੜਕ ’ਤੇ ਗੜ੍ਹਦੀਵਾਲਾ ਨੇੜੇ ਪੈਂਦੇ ਪਿੰਡ ਮਾਛੀਆ ਕੋਲ ਅੱਜ ਸਵੇਰੇ ਸੜਕ ਕਿਨਾਰੇ ਖੜ੍ਹੇ ਫੌਜ ਦੇ ਟੈਂਕ ਅਤੇ ਟੂਰਿਸਟ ਬੱਸ ਵਿਚਕਾਰ ਹੋਈ ਟੱਕਰ ਕਾਰਨ ਬੱਸ ਸਵਾਰ 2 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ 42 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਫੌਜੀ ਟੈਂਕ ਦੀ ਰਾਖੀ ਕ [ ... ]
|
Latest News20/05/2012
 ਗਠਜੋੜ ਬਣਾਉਣ ਦੇ ਚੱਕਰ ਵਿੱਚ
ਨਹੀਂ ਪਵੇਗੀ ਬਸਪਾ: ਮਾਇਆਵਤੀ
ਨਵੀਂ ਦਿੱਲੀ,20 ਮਈ - ਬਹੁਜਨ ਸਮਾਜ ਪਾਰਟੀ ਦੀ ਮੁਖੀ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਗਠਰੋੜ ਬਣਾਉਣ ਦੇ ਚੱਕਰ ਵਿਚ ਨਹੀਂ ਪਵੇਗੀ । ਬਸਪਾ ਮੁਖੀ ਨੇ ਕਈ ਕੌਮੀ ਮਾਮਲਿਆਂ ਬਾਰੇ ਪਾਰਟੀ ਦੀ ਨੀਤੀ ਸਪੱਸ਼ਟ ਕੀਤੀ ਪਰ ਮੁੱਖ ਤੌਰ ’ਤੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ ਵਿਰੁੱਧ ਹੀ ਨਿਸ਼ਾਨਾ ਸੇਧੀ ਰੱਖਿਆ।
ਰਾਜ ਸਭਾ ਮੈਂਬ [ ... ]
|
Latest News20/05/2012
 ਪੰਜਾਬ ਨੂੰ ਰਾਸ ਆਉਣਗੇ
ਮਮਤਾ ਦੇ ਦਾਅ-ਪੇਚ: ਬਾਦਲ
ਪਟਿਆਲਾ, 20 ਮਈ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕਰਜ਼ਾ ਮੁਆਫੀ ਲਈ ਅਪਣਾਏ ਜਾ ਰਹੇ ਦਾਅ-ਪੇਚਾਂ ਨਾਲ ਪੰਜਾਬ ਦਾ ਵੀ ਭਲਾ ਹੋਵੇਗਾ। ਉਨ੍ਹਾਂ ਕਿਹਾ ਕਿ ਮਮਤਾ ਦੇ ਦਬਾਅ ਅੱਗੇ ਝੁਕ ਕੇ ਜੇਕਰ ਕੇਂਦਰ ਸਰਕਾਰ ਕਰਜ਼ਾ ਮੁਆਫੀ ਕਰਦੀ ਹੈ ਤਾਂ ਇਸ ਦਾ ਫਾਇਦਾ ਪੰਜਾਬ ਨੂੰ ਵੀ ਹੋਵੇਗਾ ਕਿਉਂਕਿ 13ਵੇਂ ਵਿੱਤ ਕਮਿਸ਼ਨ ਮੁਤਾਬਕ ਪੱਛਮੀ ਬੰਗਾਲ, ਕੇਰਲਾ ਤੇ ਪੰਜਾਬ ਨੂੰ ਪਹਿਲਾ [ ... ]
|
Latest News20/05/2012
 ਸੀ ਬੀ ਆਈ ਮੇਰੇ ਨਾਲ ਲੁਕਣਮੀਚੀ
ਖੇਡ ਰਹੀ ਹੈ: ਸੱਜਣ ਕੁਮਾਰ
ਨਵੀਂ ਦਿੱਲੀ, 20 ਮਈ - ਸਿੱਖ ਵਿਰੋਧੀ ਦੰਗਿਆਂ ਦੇ ਇਕ ਕੇਸ ਦਾ ਸਾਹਮਣਾ ਕਰ ਰਹੇ ਕਾਂਗਰਸ ਆਗੂ ਸੱਜਣ ਕੁਮਾਰ ਨੇ ਅੱਜ ਦਿੱਲੀ ਦੀ ਇਕ ਅਦਾਲਤ ’ਚ ਸੀ ਬੀ ਆਈ ’ਤੇ ‘ਲੁਕਣਮੀਚੀ’ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਏਜੰਸੀ ਨੇ ਇਕ ਪੀੜਤ ਦੇ ਆਪਾ ਵਿਰੋਧੀ ਬਿਆਨਾਂ ’ਤੇ ਟੇਕ ਨਾ ਰੱਖਣ ਦਾ ਫੈਸਲਾ ਕੀਤਾ ਹੈ।ਸਾਬਕਾ ਐਮ ਪੀ ਦੀ ਤਰਫੋਂ ਪੇਸ਼ ਹੋਏ ਵਕੀਲ ਆਈ ਯੂ ਖਾਨ ਨੇ ਜ਼ਿਲ੍ਹਾ ਜੱਜ ਜੇ ਆਰ ਆਰੀਅਨ ਨੂੰ ਦੱਸਿਆ ਕਿ ਜਾਂਚ ਏਜੰਸੀ ਉ [ ... ]
|
Latest News20/05/2012
 ਕਿਲੋਮੀਟਰ ਸਕੀਮ ਨੇ ਪ੍ਰਾਈਵੇਟ
ਟਰਾਂਸਪੋਰਟਰਾਂ ਦੀ ਕਰਾਈ ਬੱਸ
ਮਾਨਸਾ, 20 ਮਈ - ਮਾਲਵੇ ਦੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਪੀ.ਆਰ.ਟੀ.ਸੀ. ਦੀ ਕਿਲੋਮੀਟਰ ਸਕੀਮ ਵੀ ਰਾਸ ਨਹੀਂ ਆਈ। ਇਸ ਸਕੀਮ ਤਹਿਤ ਪਾਈਆਂ ਬੱਸਾਂ ਦੇ ਮਾਲਕ ਹੁਣ ਕਾਰਪੋਰੇਸ਼ਨ ਵੱਲੋਂ ਭੁਗਤਾਨ ਨਾ ਕੀਤੇ ਜਾਣ ਕਾਰਨ ਆਰਥਿਕ ਸੰਕਟ ‘ਚ ਘਿਰ ਗਏ ਹਨ। ਕਮਰਸ਼ੀਅਲ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਉਨ੍ਹਾਂ ਨੂੰ ਡਿਫਾਲਟਰ ਕਰਾਰ ਦੇਣ ਲੱਗੀਆਂ ਹਨ। ਪਿਛਲੇ ਸਾਢੇ ਸੱਤ ਮਹੀਨਿਆਂ ਤੋਂ ਕਾਰਪੋਰੇਸ਼ਨ ਵੱਲੋਂ ਉਨ੍ਹਾਂ ਨੂੰ ਇੱਕ [ ... ]
|
Latest News20/05/2012
 ਸ੍ਰੀਲੰਕਾ ਨੇ ਸੁਣਾਈਆਂ
ਅਮਰੀਕਾ ਨੂੰ ਖ਼ਰੀਆਂ-ਖ਼ਰੀਆਂ
ਕੋਲੰਬੋ, 20 ਮਈ - ਸ੍ਰੀਲੰਕਾ ਦੀ ਸਰਕਾਰ ਨੇ ਅੱਜ ਕੌਮਾਂਤਰੀ ਸੱਦੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਲਿੱਟੇ ਦੇ ਕਬਜ਼ੇ ਹੇਠ ਰਹੇ ਇਲਾਕਿਆਂ ’ਚੋਂ ਫ਼ੌਜ ਨਹੀਂ ਕੱਢੀ ਜਾਵੇਗੀ। ਦੇਸ਼ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਕਿਹਾ ਹੈ ਕਿ ਕੁਝ ਲੋਕ (ਦੇਸ਼) ਰੌਲਾ ਪਾ ਰਹੇ ਹਨ ਕਿ ਉੱਤਰੀ ਤੇ ਪੂਰਬੀ ਇਲਾਕਿਆਂ ’ਚੋਂ ਫ਼ੌਜੀ ਕੈਂਪ ਹਟਾ ਲਏ ਜਾਣ, ਪਰ ਉਹ ਇਹ ਨਹੀਂ ਜਾਣਦੇ ਕਿ ਲਿੱਟੇ ਭਾਈਚਾਰੇ ਦੇ ਵੱਖਵਾਦੀ ਰਵੱਈਏ ’ਚ ਅਜੇ ਕੋਈ ਤਬਦੀਲੀ ਨਹੀ [ ... ]
|
Latest News20/05/2012
 ਆਈ ਸੀ ਐਸ ਈ: 12ਵੀਂ ’ਚ ਤਵਲੀਨ,
ਲਵਲੀਨ, ਮਾਨਵ ਤੇ ਮੰਨਤ ਦੀ ਝੰਡੀ
ਚੰਡੀਗੜ੍ਹ,20 ਮਈ - ਬੀਤੇ ਤਿੰਨ ਦਿਨਾਂ ਤੋਂ ਆਈ.ਸੀ.ਐਸ.ਈ. ਪ੍ਰੀਖਿਆ ਦੇ ਨਤੀਜਿਆਂ ਨੂੰ ਉਡੀਕ ਰਹੇ ਵਿਦਿਆਰਥੀਆਂ ਨੇ ਅੱਜ ਦੁਪਹਿਰ ਐਲਾਨੇ ਨਤੀਜੇ ਤੋਂ ਬਾਅਦ ਸੁੱਖ ਦਾ ਸਾਹ ਲਿਆ। ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਜੋ ਸੌ ਫੀਸਦੀ ਰਿਹਾ। ਚੰਡੀਗੜ੍ਹ ਦੇ ਸੈਕਟਰ 45 ਦੇ ਸੇਂਟ ਸਟੀਫਨਜ਼ ਸਕੂਲ ਦੇ ਵਿਸ਼ਾਲ ਰਾਣਾ ਨੇ ਆਈ.ਸੀ.ਐਸ.ਈ. 10 ਵੀਂ ਦੀ ਪ੍ਰੀਖਿਆ ਵਿੱਚ ਟ੍ਰਾਈਸਿਟੀ ਵਿੱਚ ਟਾਪ ਕੀਤਾ। ਉਸ ਨੇ 97.2 ਫੀਸ [ ... ]
|
Latest News19/05/2012
 ਡਰਾਈਵਰਾਂ ਦੀ ਪ੍ਰੀਖਿਆ ‘ਚ
ਬਿਨਾਂ ਬਰੇਕ ਚੱਲੀ ਨਕਲ
ਲੰਬੀ,18 ਮਈ - ਪੰਜਾਬ ਦੇ ਜੇਲ੍ਹ ਵਿਭਾਗ ਵੱਲੋਂ ਅੱਜ ਇਥੇ ਡਰਾਈਵਰਾਂ ਦੀਆਂ 10 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਗਈ। ਇਸ ਦੌਰਾਨ ਖੁੱਲ੍ਹੇਆਮ ਨਕਲ ਚੱਲਣ ਅਤੇ ਮਾੜੇ ਪ੍ਰਬੰਧਾਂ ਕਾਰਨ ਡੇਢ ਦਰਜਨ ਦੇ ਕਰੀਬ ਪ੍ਰੀਖਿਆਰਥੀਆਂ ਦੇ ਬਿਨਾਂ ਟੈਸਟ ਮੁੜਨ ਕਾਰਨ ਸਮੁੱਚੀ ਟੈਸਟ ਪ੍ਰਕਿਰਿਆ ਵਿਵਾਦਾਂ ਦੇ ਘੇਰੇ ‘ਚ ਆ ਗਈ ਹੈ। ਇਨ੍ਹਾਂ ਅਸਾਮੀਆਂ ਲਈ ਜੇਲ੍ਹ ਵਿਭਾਗ ਵੱਲੋਂ ਜਾਰੀ 1694 ਰੋਲ ਨੰਬਰਾਂ ‘ਚੋਂ 1107 ਦੇ ਕਰੀਬ ਪ੍ਰੀਖਿਆਰਥੀ ਟੈ [ ... ]
|
Latest News19/05/2012
 ਥਲ ਸੈਨਾ ਮੁਖੀ ਵਿਰੁੱਧ ਮਾਣਹਾਨੀ ਦੇ ਮਾਮਲੇ
’ਚ ਅਦਾਲਤ ਕਰੇਗੀ ਦੋਸ਼ਾਂ ਦੀ ਪੜਤਾਲ
ਨਵੀਂ ਦਿੱਲੀ, 19 ਮਈ - ਇਥੋਂ ਦੀ ਇਕ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਥਲ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਵਿਰੁੱਧ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿਚ ਲਾਏ ਦੋਸ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਸੈਨਾ ਮੁਖੀ ਨੂੰ ਤਲਬ ਕਰਨ ਸਬੰਧੀ ਅਗਲੇ ਹੁਕਮ ਜਾਰੀ ਕੀਤੇ ਜਾਣਗੇ।ਅਦਾਲਤ ਨੇ ਰੱਖਿਆ ਵਿਭਾਗ ਨੂੰ ਥਲ ਸੈਨਾ ਦੀ 5 ਮਾਰਚ ਨੂੰ ਜਾਰੀ ਕੀਤੀ ਪ੍ਰੈਸ [ ... ]
|
Latest News19/05/2012
 ਡੈਕਨ ਹੋਏ ਚਾਰਜ, ਰਾਜਸਥਾਨ
ਰਾਇਲਜ਼ ਨੂੰ ਹਰਾਇਆ
ਹੈਦਰਾਬਾਦ,19 ਮਈ - ਇਥੇ ਖੇਡੇ ਆਈ.ਪੀ.ਐਲ. ਦੇ ਇਕ ਮੈਚ ਵਿਚ ਮੇਜ਼ਬਾਨ ਡੈਕਨ ਚਾਰਜਰਜ਼ ਨੇ ਜਿੱਤ ਲਈ ਨਿਰਧਾਰਤ 127 ਦੌੜਾਂ ਦਾ ਟੀਚਾ 18.4 ਓਵਰਾਂ ਵਿਚ ਪੂਰਾ ਕਰਕੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਡੈਕਨ ਦੀ ਇਸ ਜਿੱਤ ਵਿਚ ਸਲਾਮੀ ਬੱਲੇਬਾਜ਼ ਜੋੜੀ ਰੈਡੀ(42) ਤੇ ਸ਼ਿਖਰ ਧਵਨ(26) ਦਾ ਅਹਿਮ ਯੋਗਦਾਨ ਰਿਹਾ। ਡੇਲ ਸਟੇਨ ਨੂੰ 16 ਦੌੜਾਂ ਦੇ ਕੇ ਦੋ ਵਿਕਟਾਂ ਲਈ ਮੈਨ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ। ਰਾਜਸਥਾਨ ਵੱਲੋਂ ਗੇਂਦਬਾਜ਼ੀ ਕਰਦਿਆਂ [ ... ]
|
Latest News19/05/2012
 ਸ਼ਹੀਦ ਢੀਂਗਰਾ ਦਾ ਪੁਸ਼ਤੈਨੀ
ਮਕਾਨ ਵੇਚਣ ’ਤੇ ਰੋਕ
ਚੰਡੀਗੜ੍ਹ, 19 ਮਈ - ਸ਼ਹੀਦ ਐਮ.ਐਲ. ਢੀਂਗਰਾ ਦੇ ਪੁਸ਼ਤੈਨੀ ਮਕਾਨ ਨੂੰ ਵੇਚਣ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਐਮ.ਐਮ. ਕੁਮਾਰ ਅਤੇ ਜਸਟਿਸ ਆਲੋਕ ਸਿੰਘ ’ਤੇ ਆਧਾਰਤ ਬੈਂਚ ਨੇ ਰੋਕ ਲਗਾ ਦਿੱਤੀ ਹੈ। ਐਚ.ਸੀ. ਅਰੋੜਾ ਵੱਲੋਂ ਦਾਖਲ ਜਨਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅੰਮ੍ਰਿਤਸਰ ਦੇ ਕਟੜਾ ਸ਼ੇਰ ਸਿੰਘ ਵਿਚ ਸਥਿਤ ਸ਼ਹੀਦ ਮਦਨ ਲਾਲ ਢੀਂਗਰਾ ਦੇ ਪੁਸ਼ਤ [ ... ]
|
Latest News19/05/2012
 ਸ਼ਾਹਰੁਖ਼ ਪੰਜ ਸਾਲ ਨਹੀਂ ਜਾ
ਸਕੇਗਾ ਵਾਨਖੇੜੇ ਦੇ ਵਿਹੜੇ
ਮੁੰਬਈ, 19 ਮਈ - ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮ.ਸੀ.ਏ.) ਨੇ ਆਈ.ਪੀ.ਐਲ. ਦੀ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਅਤੇ ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਦੇ ਪੰਜ ਸਾਲ ਲਈ ਇੱਥੋਂ ਦੇ ਕੌਮਾਂਤਰੀ ਕ੍ਰਿਕਟ ਮੈਦਾਨ ਵਾਨਖੇੜੇ ਸਟੇਡੀਅਮ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਸ਼ਾਹਰੁਖ਼ ਖ਼ਿਲਾਫ਼ ਇਹ ਕਾਰਵਾਈ ਉਸ ਵੱਲੋਂ ਇੱਥੇ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਇਕ ਮੈਚ ਮਗਰੋਂ ਐਮ.ਸੀ.ਏ. ਅਧਿਕਾਰੀਆਂ ਨਾ [ ... ]
|
Latest News19/05/2012
 ਆਈ.ਆਈ.ਟੀ. ਦਾਖਲਾ ਪ੍ਰੀਖਿਆ ’ਚ
ਫਰੀਦਾਬਾਦ ਦਾ ਅਰਪਿਤ ਮੋਹਰੀ
ਨਵੀਂ ਦਿੱਲੀ, 19 ਮਈ - ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਲਈ ਸਾਂਝੀ ਦਾਖਲਾ ਪ੍ਰੀਖਿਆ (ਜੇ.ਈ.ਈ.) 2012 ਦੇ ਨਤੀਜੇ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਜੇ.ਈ.ਈ. ਦੇ ਚੇਅਰਮੈਨ ਜੀ.ਬੀ. ਰੈਡੀ ਅਨੁਸਾਰ ਆਈ.ਆਈ.ਟੀ. ਦਿੱਲੀ ਜ਼ੋਨ ਵੱਲੋਂ ਪ੍ਰੀਖਿਆ ਵਿੱਚ ਦਾਖਲ ਹੋਏ ਫਰੀਦਾਬਾਦ ਦੇ ਮਾਡਰਨ ਵਿਦਿਆ ਨਿਕੇਤਨ ਸਕੂਲ ਦੇ ਵਿਦਿਆਰਥੀ ਅਰਪਿਤ ਅਗਰਵਾਲ ਨੇ ਸਮੁੱਚੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਚੰਡੀਗੜ੍ [ ... ]
|
| Other Articles |